ਕਿਸੇ ਹੋਰ ਦੇ ਜੂਏ ਬਾਰੇ ਚਿੰਤਤ ਹੋ?

ਅਕਸਰ, ਜਦੋਂ ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਉਸਦਾ ਜੂਆ ਕਾਬੂ ਤੋਂ ਬਾਹਰ ਜਾ ਰਿਹਾ ਹੈ, ਤਾਂ ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲਬਾਤ ਕਰਨਾ ਰਾਹਤ ਦੇ ਸਕਦਾ ਹੈ।

ਗੱਲਬਾਤ ਕਰਨਾ

ਅਕਸਰ, ਜਦੋਂ ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਉਸਦਾ ਜੂਆ ਕਾਬੂ ਤੋਂ ਬਾਹਰ ਜਾ ਰਿਹਾ ਹੈ, ਤਾਂ ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲਬਾਤ ਕਰਨਾ ਰਾਹਤ ਦੇ ਸਕਦਾ ਹੈ। ਗੱਲਬਾਤ ਦੌਰਾਨ ਨਿਰਣਾਇਕ ਨਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕ ਅਕਸਰ ਆਪਣੇ ਜੂਏ ਬਾਰੇ ਪਹਿਲਾਂ ਹੀ ਸ਼ਰਮਿੰਦਗੀ ਜਾਂ ਲਾਜ ਮਹਿਸੂਸ ਕਰ ਰਹੇ ਹੁੰਦੇ ਹਨ।

ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ, ਆਪਣੇ ਲਈ ਸਹਾਇਤਾ ਲੈਣਾ ਯਾਦ ਰੱਖਣਾ ਵੀ ਮਹੱਤਵਪੂਰਣ ਹੈ। ਜਿਸ ਵਿਅਕਤੀ ਦੀ ਤੁਹਾਨੂੰ ਪਰਵਾਹ ਹੈ, ਉਸ ਨੂੰ ਮੁਸ਼ਕਲ ਸਮੇਂ ਵਿੱਚ ਸਹਾਰਾ ਦੇਣਾ ਚੁਣੌਤੀਪੂਰਨ ਹੋ ਸਕਦਾ ਹੈ, ਇਸ ਲਈ ਆਪਣੀ ਭਲਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਜੋ ਤੁਹਾਡੇ ਕੋਲ ਉਨ੍ਹਾਂ ਲਈ ਮੌਜੂਦ ਰਹਿਣ ਲਈ ਊਰਜਾ, ਸਮਾਂ ਅਤੇ ਸਹੀ ਨਜ਼ਰੀਆ ਹੋਵੇ।

ਤੁਸੀਂ ਗੱਲਬਾਤ ਇਸ ਤਰ੍ਹਾਂ ਕਰ ਸਕਦੇ ਹੋ:

  • ਗੱਲਬਾਤ ਦੀ ਸ਼ੁਰੂਆਤ ਕਰੋ।

  • ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਵੀਕਾਰੋ ਅਤੇ ਧਿਆਨ ਨਾਲ ਸੁਣੋ।

  • ਗੱਲਬਾਤ ਵਿੱਚ ਦੇਣਾ ਅਤੇ ਲੈਣਾ ਦੋਵੇਂ ਕਰੋ।

  • ਜੋ ਤੁਸੀਂ ਸੁਣ ਰਹੇ ਹੋ, ਉਸਨੂੰ ਦੁਹਰਾਓ।

ਆਪਣਾ ਧਿਆਨ ਰੱਖਦੇ ਹੋਏ ਸਹਾਇਕ ਕਿਵੇਂ ਬਣਿਆ ਜਾਵੇ

  1. ਉਨ੍ਹਾਂ ਨੂੰ ਪੁੱਛੋ ਕਿ ਕੀ ਤੁਸੀਂ ਮਦਦ ਕਰ ਸਕਦੇ ਹੋ, ਅਤੇ ਕਿਵੇਂ। ਤੁਹਾਡਾ ਪਰਿਵਾਰਕ ਮੈਂਬਰ ਜਾਂ ਦੋਸਤ ਸ਼ਾਇਦ ਤੁਹਾਡੀ ਸਹਾਇਤਾ ਨਾ ਚਾਹੁੰਦਾ ਹੋਵੇ ਅਤੇ ਉਸ ਕੋਲ ਪਹਿਲਾਂ ਹੀ ਆਪਣੇ ਤਣਾਅ ਨੂੰ ਸੰਭਾਲਣ ਦੇ ਪ੍ਰਭਾਵਸ਼ਾਲੀ ਤਰੀਕੇ ਹੋ ਸਕਦੇ ਹਨ। ਜੇ ਉਨ੍ਹਾਂ ਦੇ ਤਰੀਕੇ ਸੁਰੱਖਿਅਤ ਹਨ, ਤਾਂ ਉਨ੍ਹਾਂ ਦੀ ਚੋਣ ਦਾ ਆਦਰ ਕਰੋ ਅਤੇ ਭਰੋਸਾ ਰੱਖੋ ਕਿ ਉਹ ਆਪਣੇ ਲਈ ਸਭ ਤੋਂ ਚੰਗਾ ਕੀ ਹੈ, ਇਹ ਜਾਣਦੇ ਹਨ। ਸਿਰਫ਼ ਉਸ ਵੇਲੇ ਹੀ ਸਲਾਹ ਦਿਓ ਜਦੋਂ ਉਹ ਖੁਦ ਮੰਗਣ।

  2. ਤੁਸੀਂ ਕੀ ਦੇ ਸਕਦੇ ਹੋ, ਇਸ ਬਾਰੇ ਹਕੀਕਤਪਸੰਦ ਰਹੋ। ਹਰ ਵਿਅਕਤੀ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਹਨ, ਇਸ ਲਈ ਵਾਅਦੇ ਵੱਧ ਨਾ ਕਰੋ। ਛੋਟੇ ਅਤੇ ਸਧਾਰਣ ਜਤਨ ਵੀ ਬਹੁਤ ਮਦਦਗਾਰ ਹੋ ਸਕਦੇ ਹਨ, ਅਤੇ ਸਿਰਫ਼ ਆਪਣੇ ਪਿਆਰੇ ਵਿਅਕਤੀ ਦੇ ਨਾਲ ਮੌਜੂਦ ਰਹਿਣਾ ਵੀ ਵੱਡਾ ਅਸਰ ਪਾ ਸਕਦਾ ਹੈ।

  3. ਸਮਝਦਾਰੀ ਨਾਲ ਚੋਣ ਕਰੋ ਅਤੇ ਆਪਣੀਆਂ ਉਮੀਦਾਂ ਹਕੀਕਤਪਸੰਦ ਰੱਖੋ। ਮੁਸ਼ਕਲ ਸਮਿਆਂ ਦੌਰਾਨ ਆਪਣੇ ਪਿਆਰੇ ਵਿਅਕਤੀ ਤੋਂ ਕੁਝ ਉਮੀਦਾਂ ਛੱਡ ਦੇਣਾ ਮਹੱਤਵਪੂਰਣ ਹੁੰਦਾ ਹੈ। ਕੀ ਗੰਦੇ ਕਮਰੇ ਜਾਂ ਬਾਹਰੋਂ ਮੰਗਵਾਏ ਖਾਣੇ ’ਤੇ ਝਗੜਾ ਕਰਨਾ ਵਾਜਬ ਹੈ? ਗੱਲਾਂ ਨੂੰ ਹੌਲੀ-ਹੌਲੀ ਅੱਗੇ ਵਧਾਓ ਅਤੇ ਲੋੜ ਮੁਤਾਬਕ ਆਪਣੀਆਂ ਉਮੀਦਾਂ ਨੂੰ ਢਾਲੋ।

  4. ਉਨ੍ਹਾਂ ਦੀ ਭਲਾਈ ਬਾਰੇ ਆਪਣੇ ਡਰ ਨੂੰ ਸਵੀਕਾਰੋ। ਜਦੋਂ ਤੁਸੀਂ ਕਿਸੇ ਤਣਾਅ ਵਿੱਚ ਫਸੇ ਪਿਆਰੇ ਵਿਅਕਤੀ ਦਾ ਸਹਾਰਾ ਬਣਦੇ ਹੋ, ਤਾਂ ਡਰ ਮਹਿਸੂਸ ਕਰਨਾ ਸਧਾਰਣ ਗੱਲ ਹੈ। ਨਿੰਦਾ ਕਰਨ ਦੀ ਬਜਾਏ ਆਪਣੀਆਂ ਭਾਵਨਾਵਾਂ ਬਿਆਨ ਕਰੋ: “ਮੈਨੂੰ ਤੁਹਾਡੀ ਨੀਂਦ ਬਾਰੇ ਚਿੰਤਾ ਹੈ। ਕੀ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਕਿ ਤੁਹਾਨੂੰ ਕੀ ਜਾਗਦਾ ਰੱਖਦਾ ਹੈ?”

  5. ਜਦੋਂ ਸਾਡੇ ਪਰਿਵਾਰਕ ਮੈਂਬਰ ਪਰੇਸ਼ਾਨ ਕਰਨ ਵਾਲੀਆਂ ਸੋਚਾਂ ਅਤੇ ਭਾਵਨਾਵਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਤਾਂ ਅਕਸਰ ਸਾਨੂੰ ਤੁਰੰਤ ਮਦਦ ਕਰਨ ਦੀ ਇੱਛਾ ਹੁੰਦੀ ਹੈ। ਪਰ ਵੱਡੇ ਜਤਨ ਜਾਂ ਤੀਖੀਆਂ ਪ੍ਰਤੀਕਿਰਿਆਵਾਂ ਹਮੇਸ਼ਾ ਲਾਭਕਾਰੀ ਨਹੀਂ ਹੁੰਦੀਆਂ। ਜੇ ਤੁਹਾਡਾ ਪਿਆਰਾ ਵਿਅਕਤੀ ਕਾਫ਼ੀ ਸਮੇਂ ਤੋਂ ਐਸੀਆਂ ਸੋਚਾਂ ਅਤੇ ਭਾਵਨਾਵਾਂ ਨਾਲ ਜੀ ਰਿਹਾ ਹੈ, ਤਾਂ ਵੱਡੇ ਜਤਨ ਉਸ ਦੀ ਆਪਣੀ ਵਿਕਾਸ ਯਾਤਰਾ, ਸਿਆਣਪ ਅਤੇ ਉਸ ਨੇ ਬਣਾਏ ਸਾਧਨਾਂ ਪ੍ਰਤੀ ਅਦਬ ਦੀ ਘਾਟ ਵਾਂਗ ਲੱਗ ਸਕਦੇ ਹਨ।

ਇਕੱਠੇ ਮਿਲ ਕੇ ਅੱਗੇ ਵਧਣਾ

ਆਪਣੇ ਪਿਆਰੇ ਲੋਕਾਂ ਨੂੰ ਸਹਾਰਾ ਦੇਣਾ ਕਈ ਵਾਰ ਸਾਡੀ ਆਪਣੀ ਭਲਾਈ ’ਤੇ ਭਾਰੀ ਪੈ ਸਕਦਾ ਹੈ ਅਤੇ ਚਿੰਤਾਜਨਕ ਸੋਚਾਂ ਪੈਦਾ ਕਰ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਅਤੇ ਤੁਹਾਡੇ ਪਿਆਰੇ ਵਿਅਕਤੀ ਲਈ, ਲੋੜ ਪੈਣ ’ਤੇ ਵਰਤਣ ਲਈ ਕੁਝ ਸਹਾਇਕ ਸਾਧਨ ਤਿਆਰ ਕੀਤੇ ਜਾਣ।

ਤੁਸੀਂ ਆਪਣੇ ਪਿਆਰੇ ਵਿਅਕਤੀ ਲਈ ਲਗਾਤਾਰ ਸਹਾਇਤਾ ਇਸ ਤਰ੍ਹਾਂ ਪ੍ਰਦਾਨ ਕਰ ਸਕਦੇ ਹੋ:

  • ਮਦਦ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰੋ।

    ਜੋ ਕੁਝ ਤੁਸੀਂ ਨੋਟ ਕਰਦੇ ਹੋ, ਉਹ ਸਾਂਝਾ ਕਰੋ (ਜਿਵੇਂ ਸੁਧਾਰ, ਜਾਂ ਜੇ ਉਹ ਤਣਾਅ ਵਿੱਚ ਦਿਖ ਰਹੇ ਹਨ) ਅਤੇ ਧਿਆਨ ਨਾਲ ਸੁਣੋ ਕਿ ਉਹ ਕੀ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਅਨੁਸਾਰ ਕੀ ਮਦਦਗਾਰ ਹੋ ਸਕਦਾ ਹੈ।

  • ਉਨ੍ਹਾਂ ਨੂੰ ਬਦਲਾਅ ਕਰਨ ਲਈ ਥਾਂ ਦਿਓ।

    ਕਈ ਵਾਰ ਲੋਕ ਆਪਣੇ ਲਕਸ਼ ਹਾਸਲ ਕਰਨ ਅਤੇ ਫਿਰ ਪਿੱਛੇ ਫਿਸਲਣ ਦੇ ਦਰਮਿਆਨ ਆਉਂਦੇ-ਜਾਂਦੇ ਰਹਿੰਦੇ ਹਨ। ਇਹ ਬਦਲਾਅ ਦੀ ਸਧਾਰਣ ਪ੍ਰਕਿਰਿਆ ਦਾ ਹਿੱਸਾ ਹੈ।

  • ਦੇਖਭਾਲ ਸਾਂਝੀ ਕਰੋ।

    ਕਿਸੇ ਪਿਆਰੇ ਵਿਅਕਤੀ ਨੂੰ ਸਹਾਰਾ ਦੇਣਾ ਅਕਸਰ ਹੋਰਾਂ ਦੀ ਮਦਦ ਨਾਲ ਆਸਾਨ ਹੋ ਜਾਂਦਾ ਹੈ। ਦੋਸਤਾਂ ਅਤੇ ਪਰਿਵਾਰ ਨਾਲ ਜੁੜੋ ਜੋ ਸੁਣ ਸਕਣ ਜਾਂ ਹਾਸਾ-ਮਜ਼ਾਕ ਸਾਂਝਾ ਕਰ ਸਕਣ। ਸੋਚੋ ਕਿ ਤੁਹਾਡੇ ਜਾਣ-ਪਹਿਚਾਣ ਵਿੱਚ ਕੌਣ ਹੈ ਅਤੇ ਉਹ ਕਿਵੇਂ ਯੋਗਦਾਨ ਪਾ ਸਕਦੇ ਹਨ।

  • ਮਾਨਸਿਕ ਸਿਹਤ ਸਹਾਇਤਾ ਸੇਵਾਵਾਂ ਨਾਲ ਸੰਪਰਕ ਕਰੋ।

financial planning

ਆਪਣੇ ਪੈਸੇ ਦਾ ਸਭ ਤੋਂ ਵਧੀਆ ਇਸਤੇਮਾਲ ਕਰਨਾ

  • ਉਨ੍ਹਾਂ ਨੂੰ ਆਪਣਾ ਬਜਟ ਸੰਭਾਲਣ ਅਤੇ ਆਪਣੀਆਂ ਕਰੈਡਿਟ ਤੇ EFTPOS ਕਾਰਡਾਂ ਦੀ ਦੇਖਭਾਲ ਕਰਨ ਵਿੱਚ ਮਦਦ ਕਰੋ।
  • ਬਿੱਲਾਂ ਲਈ ਆਟੋਮੈਟਿਕ ਭੁਗਤਾਨ ਸੈੱਟ ਕਰੋ ਅਤੇ ਜ਼ਰੂਰੀ ਖਰਚਾਂ ਲਈ ਹੀ ਉਨ੍ਹਾਂ ਨੂੰ ਲੋੜ ਅਨੁਸਾਰ ਪੈਸਾ ਦਿਓ।
  • ਜੂਏ ਨਾਲ ਸੰਬੰਧਿਤ ਲੈਣ-ਦੇਣ ਨੂੰ ਸੰਭਾਲਣ ਲਈ ਉਪਲਬਧ ਸੇਵਾਵਾਂ ਬਾਰੇ ਆਪਣੇ ਬੈਂਕ ਨਾਲ ਸੰਪਰਕ ਕਰੋ।
  • ਜਦੋਂ ਪੇਸ਼ਾਵਰ ਮਦਦ ਦੀ ਲੋੜ ਹੋਵੇ, ਤਾਂ ਕਿਸੇ ਬਜਟ ਸਲਾਹਕਾਰ ਬਾਰੇ ਵੀ ਵਿਚਾਰ ਕਰੋ।

Find out more

ਜੂਏ ਦੀ ਆਦਤ ਤੋਂ ਬਾਹਰ ਨਿਕਲਣ ਅਤੇ ਜੂਏ ਤੋਂ ਰੋਕਣ ਵਾਲੇ ਤੱਤ

ਉਨ੍ਹਾਂ ਨੂੰ ਕੁਝ ਸਮੇਂ ਲਈ ਵਿਰਾਮ ਲੈਣ ਲਈ ਪ੍ਰੇਰਿਤ ਕਰੋ

ਨਿਊਜ਼ੀਲੈਂਡ ਦੇ ਕਾਨੂੰਨ ਅਧੀਨ, ਜਿਹੜੇ ਵਿਅਕਤੀ ਜੂਏ ਦੀਆਂ ਬੇਕਾਬੂ ਲਾਲਸਾਵਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਸਥਾਨ ਵੱਲੋਂ ਬਾਹਰ ਰੱਖਿਆ ਜਾ ਸਕਦਾ ਹੈ। ਵਿਅਕਤੀ ਆਪਣੀ ਮਰਜ਼ੀ ਨਾਲ ਇੱਕ ਜਾਂ ਇੱਕ ਤੋਂ ਵੱਧ ਸਥਾਨਾਂ ਤੋਂ ਆਪਣੇ ਆਪ ਨੂੰ ਬਾਹਰ ਵੀ ਕਰ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਸਥਾਨ ਦੇ ਕਰਮਚਾਰੀਆਂ ਨੂੰ ਇਹ ਦੱਸਣਾ ਪੈਂਦਾ ਹੈ ਕਿ ਉਹ ਜੂਏ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਇਹ ਸੇਵਾਵਾਂ "ਆਪਣੀ ਮਰਜ਼ੀ ਨਾਲ ਕਿਸੇ ਕੈਸੀਨੋ, ਜੂਏ ਦੀ ਵੈੱਬਸਾਈਟ ਜਾਂ ਜੂਆ ਖੇਡਣ ਵਾਲੀ ਥਾਂ ਤੋਂ ਆਪਣੇ ਆਪ ਨੂੰ ਇੱਕ ਨਿਰਧਾਰਤ ਸਮੇਂ ਲਈ ਦੂਰ ਰੱਖਣ ਦੀ ਪ੍ਰਕਿਰਿਆ"(self-exclusion) ਅਤੇ ਦੂਰ ਰਹਿਣਾ (multi-venue exclusion) ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਹਨ।

ਆਨਲਾਈਨ ਜੂਏ ਨੂੰ ਰੋਕਣ ਲਈ ਵੀ ਉਪਕਰਣ ਉਪਲਬਧ ਹਨ, ਜੋ ਸੱਟੇਬਾਜ਼ੀ ਵਾਲੀਆਂ ਐਪਾਂ ਅਤੇ ਆਨਲਾਈਨ ਜੂਏ ਦੀਆਂ ਵੈਬਸਾਈਟਾਂ ਤੋਂ ਆਪਣੇ ਆਪ ਨੂੰ ਬਾਹਰ ਰੱਖਣ ਵਿੱਚ ਮਦਦ ਕਰਦੇ ਹਨ।

ਜੂਏ ਨੂੰ ਰੋਕਣ ਵਾਲੇ ਉਪਕਰਣਾਂ ਅਤੇ ਨਿਯੰਤਰਣਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ