ਜੂਏ ਤੋਂ ਕੁਝ ਸਮੇਂ ਲਈ ਦੂਰ ਰਹੋ

ਕਈ ਵਾਰ ਸਭ ਤੋਂ ਤਾਕਤਵਰ ਕਦਮ ਜੋ ਤੁਸੀਂ ਚੁੱਕ ਸਕਦੇ ਹੋ, ਉਹ ਸਿਰਫ਼ ਜੂਏ ਤੋਂ ਬ੍ਰੇਕ ਲੈਣਾ ਹੁੰਦਾ ਹੈ।

ਆਪਣੀ ਮਰਜ਼ੀ ਨਾਲ ਜੂਏ ਤੋਂ ਦੂਰ ਰਹਿਣਾ ਤੁਹਾਡਾ ਆਪਣਾ ਫੈਸਲਾ ਹੁੰਦਾ ਹੈ ਕਿ ਤੁਸੀਂ ਹਫ਼ਤਿਆਂ ਤੋਂ ਲੈ ਕੇ ਸਾਲਾਂ ਤੱਕ ਜੂਏ ਤੋਂ ਦੂਰ ਰਹੋ — ਤਾਂ ਜੋ ਤੁਸੀਂ ਆਪਣਾ ਸਮਾਂ, ਪੈਸਾ ਅਤੇ ਊਰਜਾ ਹੋਰ ਮਹੱਤਵਪੂਰਨ ਚੀਜ਼ਾਂ ‘ਤੇ ਲਗਾ ਸਕੋ।

ਇਹ ਕੋਈ ਸਦਾ ਲਈ ਪਾਬੰਦੀ ਨਹੀਂ ਹੈ। ਇਸਨੂੰ ਇਸ ਤਰ੍ਹਾਂ ਸੋਚੋ ਜਿਵੇਂ ਤੁਸੀਂ ਆਪਣੇ ਲਈ ਥੋੜ੍ਹਾ ਸਮਾਂ ਅਤੇ ਜਗ੍ਹਾ ਬਣਾਉਣ ਲਈ “Pause” ਬਟਨ ਦਬਾ ਰਹੇ ਹੋ।

ਜੂਏ ਤੋਂ ਬ੍ਰੇਕ ਲੈਣਾ ਕਿਉਂ ਜਰੂਰੀ ਹੈ?

  1. ਆਪਣੇ ਪੈਸੇ ਦੀ ਸੁਰੱਖਿਆ ਕਰੋ

    ਆਪਣੀ ਸਮਰੱਥਾ ਤੋਂ ਵੱਧ ਖਰਚ ਕਰਨ ਦਾ ਕੋਈ ਮੌਕਾ ਨਹੀਂ ਰਹਿੰਦਾ

  2. ਆਪਣਾ ਸਮਾਂ ਬਚਾਓ

    ਪਰਿਵਾਰ, ਸ਼ੌਕ ਅਤੇ ਆਰਾਮ ਲਈ ਹੋਰ ਸਮਾਂ ਮਿਲਦਾ ਹੈ

  3. ਦਬਾਅ ਘਟਾਓ

    ਜੂਏ ਨਾਲ ਜੁੜੀ ਟੈਂਸ਼ਨ ਅਤੇ ਚਿੰਤਾ ਘਟਦੀ ਹੈ

  4. ਆਪਣੀ ਉਰਜਾ ਨੂੰ ਨਵੀਂ ਦਿਸ਼ਾ ਦਿਓ

    ਉਹ ਕੰਮ ਅਜ਼ਮਾਓ ਜੋ ਤੁਸੀਂ ਪਹਿਲਾਂ ਰੋਕ ਕੇ ਰੱਖੇ ਹੋਏ ਸਨ

  5. ਚੱਕਰ ਨੂੰ ਤੋੜੋ

    ਨੁਕਸਾਨ ਪੂਰਾ ਕਰਨ ਲਈ ਮੁੜ ਮੁੜ ਖੇਡਣ ਤੋਂ ਦੂਰ ਰਹਿਣ ਦਾ ਮੌਕਾ ਮਿਲਦਾ ਹੈ

ਇਹ ਕਿਵੇਂ ਕੰਮ ਕਰਦਾ ਹੈ

ਤੁਸੀਂ ਚੁਣ ਸਕਦੇ ਹੋ:

  •  ਇੱਕ ਹੀ ਵੇਨਿਊ ਜਾਂ ਆਨਲਾਈਨ ਆਪਰੇਟਰ
  •  ਇੱਕੋ ਸਮੇਂ ਕਈ ਵੇਨਿਊ ਅਤੇ ਪ੍ਰੋਵਾਈਡਰ

ਘੱਟੋ-ਘੱਟ ਸਮਾਂ ਮਿਆਦ:

  •  ਕੁਝ ਵੇਨਿਊ 3 ਮਹੀਨੇ ਤੋਂ ਸ਼ੁਰੂ ਕਰਦੇ ਹਨ
  • ਹੋਰ ਲੰਬੇ ਵਿਕਲਪ ਦਿੰਦੇ ਹਨ (6 ਮਹੀਨੇ, 1 ਸਾਲ ਜਾਂ ਇਸ ਤੋਂ ਵੱਧ)
  • ਕੁਝ ਵੇਨਿਊ ਵਾਪਸੀ ‘ਤੇ ਕੁਝ ਸ਼ਰਤਾਂ ਰੱਖਦੇ ਹਨ — ਜਿਵੇਂ ਕਾਊਂਸਲਿੰਗ ਸੈਸ਼ਨ ਪੂਰੇ ਕਰਨਾ ਅਤੇ ਫਿਰ ਸਟਾਫ ਨਾਲ ਇੰਟਰਵਿਊ

ਤੁਹਾਡੇ ਬ੍ਰੇਕ ਦੌਰਾਨ, ਤੁਸੀਂ ਉਹਨਾਂ ਵੇਨਿਊ ਵਿੱਚ ਦਾਖਲ ਨਹੀਂ ਹੋ ਸਕੋਗੇ ਅਤੇ ਨਾ ਹੀ ਉਹਨਾਂ ਦੀਆਂ ਵੈਬਸਾਈਟਾਂ ਜਾਂ ਐਪਸ ਵਰਤ ਸਕੋਗੇ। ਸਟਾਫ ਇਸਨੂੰ ਲਾਗੂ ਕਰਨ ਲਈ ਤਰਬੀਅਤਯਾਫਤਾ ਹੁੰਦਾ ਹੈ।

take a break gambling

ਤੁਹਾਡਾ ਜੂਏ ਤੋਂ ਬ੍ਰੇਕ ਸਮਾਂ ਕਿਵੇਂ ਹੋ ਸਕਦਾ ਹੈ?

  • ਆਪਣੇ ਮਨਪਸੰਦ ਸ਼ੌਕ ਨਾਲ ਮੁੜ ਜੁੜੋ

  • ਪਰਿਵਾਰ ਅਤੇ ਦੋਸਤਾਂ ਨਾਲ ਹੋਰ ਸਮਾਂ ਬਿਤਾਓ

  • ਸ਼ਾਰੀਰਿਕ ਜਾਂ ਮਾਨਸਿਕ ਤੰਦਰੁਸਤੀ ਦੇ ਲਕਸ਼ਾਂ ‘ਤੇ ਧਿਆਨ ਦਿਓ

  • ਨਵੇਂ ਹੁਨਰ ਸਿੱਖੋ ਜਾਂ ਅਜਿਹੀਆਂ ਨਵੀਆਂ ਗਤੀਵਿਧੀਆਂ ਅਜ਼ਮਾਓ ਜੋ ਤੁਹਾਡੇ ਦਿਮਾਗ ਨੂੰ ਰੁਝੇਵੇਂ ਵਿੱਚ ਰੱਖਣ।

ਇੱਕੋ ਸਮੇਂ ਕਈ ਜੂਆ ਥਾਵਾਂ ਤੋਂ ਆਪਣੇ ਆਪ ਨੂੰ ਬਾਹਰ ਰੱਖਣਾ

ਕੀ ਤੁਸੀਂ ਇੱਕੋ ਸਮੇਂ ਕਈ ਜੂਆ ਥਾਵਾਂ ਅਤੇ ਵੈਬਸਾਈਟਾਂ ਤੋਂ ਬ੍ਰੇਕ ਲੈਣਾ ਚਾਹੁੰਦੇ ਹੋ?

ਕਈ ਜੂਆ ਸਥਾਨਾਂ ਤੋਂ ਸਵੈ-ਬਹਿਸਕਾਰ ਤੁਹਾਨੂੰ ਇਹ ਕੰਮ ਇੱਕ ਵਾਰ ਵਿੱਚ ਕਰਨ ਦੀ ਸਹੂਲਤ ਦਿੰਦਾ ਹੈ।


ਅਸੀਂ ਤੁਹਾਡੀ ਮਦਦ ਕਰਾਂਗੇ:

  • ਐਪਾਇੰਟਮੈਂਟ ਬੁੱਕ ਕਰਨ ਵਿੱਚ (ਸਾਮ੍ਹਣੇ ਜਾਂ ਆਨਲਾਈਨ)
  • ਫੋਟੋ ਆਈਡੀ ਲਿਆਉਣ ਵਿੱਚ
  • ਉਹ ਵੇਨਿਊ ਚੁਣਨ ਵਿੱਚ ਜਿਥੋਂ ਤੁਸੀਂ ਆਪਣੇ ਆਪ ਨੂੰ ਬਾਹਰ ਰੱਖਣਾ ਚਾਹੁੰਦੇ ਹੋ
  • ਤੁਹਾਡੇ ਵੇਰਵੇ ਨੈਸ਼ਨਲ ਐਕਸਕਲੂਜ਼ਨ ਡੇਟਾਬੇਸ ਵਿੱਚ ਦਰਜ ਕਰਨ ਵਿੱਚ

ਕਈ ਜੂਆ ਥਾਵਾਂ ਤੋਂ ਪਾਬੰਦੀ ਲਗਾਉਣ ਦੀ ਮਿਲੀਝੁਲੀ ਪ੍ਰਕਿਰਿਆ

ਲੋਕ ਮੁੜ ਜੂਏ ਵੱਲ ਕਿਉਂ ਜਾਂਦੇ ਹਨ – ਅਤੇ ਕਿਵੇਂ ਕੰਟਰੋਲ ਵਿੱਚ ਰਹਿਣਾ ਹੈ

ਮੁੜ ਵਾਪਸ ਜਾਣ ਦੀ ਇੱਛਾ ਮਹਿਸੂਸ ਕਰਨਾ ਆਮ ਗੱਲ ਹੈ, ਖਾਸ ਕਰਕੇ ਜਦੋਂ ਲੋਕ ਖੋਇਆ ਹੋਇਆ ਪੈਸਾ “ਵਾਪਸ ਜਿੱਤਣ” ਦੀ ਕੋਸ਼ਿਸ਼ ਕਰਦੇ ਹਨ।

ਬ੍ਰੇਕ ਤੁਹਾਨੂੰ ਉਸ ਚੱਕਰ ਤੋਂ ਬਾਹਰ ਆਉਣ, ਸਥਿਤੀ ਨੂੰ ਸਹੀ ਤਰੀਕੇ ਨਾਲ ਸਮਝਣ ਅਤੇ ਅਗਲੀ ਬੇਟ ਦੇ ਦਬਾਅ ਤੋਂ ਬਿਨਾਂ ਫੈਸਲੇ ਕਰਨ ਲਈ ਸਮਾਂ ਦਿੰਦੀ ਹੈ।

ਤੁਹਾਡੀ ਬ੍ਰੇਕ ਦੌਰਾਨ, ਅਸੀਂ ਤੁਹਾਨੂੰ ਵਿਹਾਰਕ ਟੂਲ, ਨਵੀਆਂ ਰੁਟੀਨਾਂ ਅਤੇ ਜਜ਼ਬਾਤੀ ਸਹਾਇਤਾ ਖੋਜਣ ਵਿੱਚ ਮਦਦ ਕਰ ਸਕਦੇ ਹਾਂ — ਤਾਂ ਜੋ ਤੁਹਾਡੇ ਲਈ ਸਹੀ ਰਸਤੇ ‘ਤੇ ਬਣੇ ਰਹਿਣਾ ਆਸਾਨ ਹੋ ਜਾਵੇ।

ਵਿਹਾਰਕ ਸਾਧਨ