ਆਓ ਜੂਏ ਬਾਰੇ ਗੱਲ ਕਰੀਏ।
ਜੂਆ ਖੇਡਣ ਸਬੰਧੀ ਮਦਦ ਲੈਣ ਤੋਂ ਲੋਕਾਂ ਦੇ ਪਿੱਛੇ ਹਟਣ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਉੱਤੇ ਫੈਸਲਾ ਸੁਣਾਏ ਜਾਣ (ਜੱਜ ਕੀਤਾ ਜਾਣ) ਦਾ ਡਰ ਹੁੰਦਾ ਹੈ।
ਮੁਫ਼ਤ ਮਦਦ ਪ੍ਰਾਪਤ ਕਰੋ
ਫ਼ੋਨ ਕਰੋ 0800 862 342ਜੂਆ ਖੇਡਣ ਸਬੰਧੀ ਮਦਦ ਲੈਣ ਤੋਂ ਲੋਕਾਂ ਦੇ ਪਿੱਛੇ ਹਟਣ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਉੱਤੇ ਫੈਸਲਾ ਸੁਣਾਏ ਜਾਣ (ਜੱਜ ਕੀਤਾ ਜਾਣ) ਦਾ ਡਰ ਹੁੰਦਾ ਹੈ।
ਸਮਾਜ ਵਿੱਚ ਜੂਏ ਨਾਲ ਜੁੜੀ ਬਦਨਾਮੀ ਕਾਰਨ ਲੋਕ ਸ਼ਰਮਿੰਦੇ, ਇਕੱਲੇ ਜਾਂ ਆਪਣੀ ਸਮੱਸਿਆ ਲੁਕਾਉਣ ਲਈ ਮਜਬੂਰ ਮਹਿਸੂਸ ਕਰ ਸਕਦੇ ਹਨ।
ਇਸ ਨਾਲ ਮਦਦ ਲੈਣਾ ਔਖਾ ਹੋ ਜਾਂਦਾ ਹੈ — ਸਿਰਫ਼ ਜੂਆ ਖੇਡਣ ਵਾਲਿਆਂ ਲਈ ਹੀ ਨਹੀਂ, ਸਗੋਂ ਪਰਿਵਾਰ ਅਤੇ ਦੋਸਤਾਂ ਲਈ ਵੀ।
ਪਰ ਇਹ ਹਮੇਸ਼ਾਂ ਏਦਾਂ ਨਹੀਂ ਰਹਿਣਾ। ਬਿਨਾਂ ਦੋਸ਼ ਲਗਾਏ, ਸਹੀ ਗੱਲਬਾਤ ਸ਼ੁਰੂ ਕਰਨਾ ਪਹਿਲਾ ਤਾਕਤਵਰ ਕਦਮ ਹੋ ਸਕਦਾ ਹੈ।
ਗੱਲ ਸ਼ੁਰੂ ਕਰਨ ਦੇ ਕੁਝ ਸਧਾਰਣ ਤਰੀਕੇ:
ਜੇ ਤੁਸੀਂ ਕਿਸੇ ਹੋਰ ਦੇ ਜੂਏ ਬਾਰੇ ਚਿੰਤਤ ਹੋ, ਤਾਂ ਗੱਲਬਾਤ ਦਇਆ, ਸਹਿਯੋਗ ਅਤੇ ਬਿਨਾਂ ਫੈਸਲਾ ਸੁਣਾਏ ਕਰੋ। ਮਕਸਦ ਟਕਰਾਉਣਾ ਨਹੀਂ, ਗੱਲ ਕਰਨ ਦਾ ਮੌਕਾ ਬਣਾਉਣਾ ਹੈ।
ਤੁਸੀਂ ਕਹਿ ਸਕਦੇ ਹੋ:
ਪਹਿਲਾਂ ਸੁਣਨ ‘ਤੇ ਧਿਆਨ ਦਿਓ। ਇਹ ਇੱਕ ਵਾਰ ਦੀ ਗੱਲ ਨਹੀਂ ਵੀ ਹੋ ਸਕਦੀ — ਵਾਰ-ਵਾਰ ਪੁੱਛਣਾ ਵੀ ਠੀਕ ਹੈ।
ਕਈ ਵਾਰ ਸਿਰਫ਼ ਇਹ ਜਾਣਨਾ ਕਿ ਕੋਈ ਪਰਵਾਹ ਕਰਦਾ ਹੈ, ਬਹੁਤ ਫਰਕ ਪਾ ਦਿੰਦਾ ਹੈ।
ਜੇ ਤੁਹਾਨੂੰ ਕਦੇ ਜੂਏ ਬਾਰੇ ਗੱਲ ਕਰਨੀ ਜਾਂ ਮਦਦ ਲੈਣੀ ਔਖੀ ਲੱਗੀ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਲੋਕ ਐਸਾ ਮਹਿਸੂਸ ਕਰਦੇ ਹਨ।
ਇਸ ਵੀਡੀਓ ਵਿੱਚ ਨਵੀਨ ਇੱਕ ਏਸ਼ੀਅਨ ਨਿਊਜ਼ੀਲੈਂਡਰ ਵਜੋਂ ਆਪਣੇ ਜੀਵਨ ਦੇ ਅਸਲੀ ਤਜਰਬੇ ਸਾਂਝੇ ਕਰਦਾ ਹੈ ਅਤੇ ਆਓਟਿਆਰੋਆ ਵਿੱਚ ਜੂਏ ਨਾਲ ਸਾਹਮਣਾ ਹੋਣ ’ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ’ਤੇ ਵਿਚਾਰ ਪੇਸ਼ ਕਰਦਾ ਹੈ।
ਇਸ ਵੀਡੀਓ ਵਿੱਚ ਲੀ ਨਾ ਆਪਣੇ ਪਰਿਵਾਰ ਦੇ ਸਫ਼ਰ ਬਾਰੇ ਸਾਂਝਾ ਕਰਦੀ ਹੈ, ਜਿਸ ਵਿੱਚ ਚੀਨ ਤੋਂ ਫ਼ਿਜੀ ਜਾਣਾ ਅਤੇ ਫਿਰ ਆਓਟਿਆਰੋਆ ਨਿਊਜ਼ੀਲੈਂਡ ਵਿੱਚ ਆ ਕੇ ਵਸਣਾ ਸ਼ਾਮਲ ਹੈ।
ਇਸ ਵੀਡੀਓ ਵਿੱਚ ਜਿਆਂ ਆਪਣੇ ਸਫ਼ਰ ਬਾਰੇ ਸਾਂਝਾ ਕਰਦਾ ਹੈ, ਜਿਸ ਵਿੱਚ ਉਹ ਹੌਂਗ ਕਾਂਗ ਤੋਂ ਆਓਟਿਆਰੋਆ ਨਿਊਜ਼ੀਲੈਂਡ ਆਇਆ ਅਤੇ ਪਹਚਾਣ, ਮਲਕੀਅਤ ਅਤੇ ਜੁੜਾਅ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕੀਤਾ।
ਕੀ ਇਹ ਪੇਜ ਤੁਹਾਡੇ ਲਈ ਮਦਦਗਾਰ ਸੀ?